ਕਿਉਂ ਉੱਠਾ ਹਾਂ ਅੱਜ ਮੈਂ ਮਾਯੂਸ ਸਵੇਰ ਲਈ,
ਨਮ ਅੱਖਾਂ ਦੇ ਪਰਛਾਵੇਂ ਮੇਨੂੰ ਖਾ ਕਿਉਂ ਨਾ ਗਏ…
ਕਿਉਂ ਚੀਸ ਜਿਹੀ ਉੱਠਦੀ ਏ ਤੈਨੂੰ ਮੁੜ ਬੁਲਾਉਣ ਲਈ,
ਤੇਰੇ ਇਸ਼ਕ ਦੇ ਨੁਮਾਇੰਦੇ ਤੇਰੇ ਰਾਹ ਕਿਉਂ ਨਾ ਪਏ।

ਸ਼ੋਰ ਜਿਹਾ ਸੁਣਦਾ ਏ ਕਿਉਂ ਤੇਰੇ ਬੁਲਾਉਣ ਦਾ,
ਝਰੋਖਿਆਂ ਦੇ ਵਿੱਚੋਂ ਚਿਹਰਾ ਦਿਸਦਾ ਕਿਉਂ ਨਹੀਂ…
ਮੁੱਖ ਉੱਤੇ ਲਾਣ ਲਈ ਹਜ਼ਾਰਾਂ ਘੜ ਲਏ,
ਦਿਲ ਉੱਤੇ ਲੱਗੇ ਜੋ, ਨਕਾਬ ਵਿਕਦਾ ਕਿਉਂ ਨਹੀਂ।